Tag Archive "sikhism"

ਇਤਿਹਾਸਕ ਤੌਰ ‘ਤੇ, ਅਤੇ ਮੌਜੂਦਾ ਹਾਲਾਤ ਦੇ ਹੱਲ ਲਈ ਧਰਮ ਯੁੱਧ ਮੋਰਚੇ ਦਾ ਮਹੱਤਵ

ਦਿੱਲੀ ਦੇ ਸਿੱਖ ਨੌਜਵਾਨਾਂ ਵੱਲੋਂ 4 ਅਗਸਤ 2019 ਨੂੰ ਧਰਮ ਯੁੱਧ ਮੋਰਚੇ ਬਾਰੇ ਇਕ ਵਿਚਾਰ ਚਰਚਾ ਸੁਭਾਸ਼ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਈ ਗਈ। ਇਸ ਮੌਕੇ ਬੋਲਦਿਆਂ ਭਾਈ ਮਨਧੀਰ ਸਿੰਘ ਨੇ ਪਹਿਲਾਂ ਸਿਰਦਾਰ ਕਪੂਰ ਸਿੰਘ ਵੱਲੋਂ ਲਿਖੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵਾਣ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ, ਜਿਸ ਦੀ ਨਕਲ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਕੋਲ ਰੱਖਦੇ ਸਨ, ਦੇ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਭਾਈ ਮਨਧੀਰ ਸਿੰਘ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸਤਕ ਅਤੇ ਮੌਜੁਦਾ ਸਮੇਂ ਲਈ ਮਹੱਤਵ ਉਜਾਗਰ ਕੀਤਾ।

ਤੀਸਰੇ ਸੁਪਨੇ ਦੀ ਤਲਾਸ਼…

ਕੋਈ ਸੱਭਿਆਚਾਰ ਤਾਂ ਹੀ ਗੌਰਵਸ਼ੀਲ ਰਹਿੰਦਾ ਹੈ ਜੇ ਉਹ ਆਪਣੇ ਬਾਰੇ ਸਵੈ-ਚੇਤੰਨ ਰਹੇ, ਪਰ ਅੱਗੇ ਤੁਰਦਾ ਰਹੇ। ਅੱਗ਼ੇ ਤੁਰਨ ਦਾ ਅਰਥ ਆਪਣੇ ਸਮੇਂ ਦੇ ਸਿਧਾਂਤਾਂ ਅਤੇ ਅਭਿਆਸਾਂ ਨਾਲ ਜੁੜਨਾ ਹੈ। ਉਨ੍ਹਾਂ ਨਾਲ ਟਕਰਾਓ ਜਾਂ ਮੇਲ ਨਾਲ ਨਿਰੰਤਰ ਨਵੇਂ ਅਰਥ ਸਾਜਣਾ ਹੈ। ਅਸੀਂ ਅੱਜ ਦੇ ਮੁਹਾਵਰੇ ਵਿਚ ਇਹ ਵੀ ਕਹਿ ਸਕਦੇ ਹਾਂ ਇਹ ਇਕ ਅੰਤਰ-ਬੁਣਤੀ ਰਚਨਾ ਹੈ। ਅੰਗਰੇਜ਼ੀ ਦਾ ਸ਼ਬਦ ਵਰਤ ਕੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਇਕ ਨਵੀਂ ‘ਇੰਟਰਵੀਵਿੰਗ’’ ਹੈ ਜੋ ਲਗਤਾਰ ਜਾਰੀ ਰਹਿਣੀ ਚਾਹੀਦੀ ਹੈ। ਨਹੀਂ ਤਾਂ ਸਭਿਆਚਾਰ ਨਿਰਗੌਰਵ ਅਤੇ ਅਧੋਗਤ ਹੋ ਜਾਂਦਾ ਹੈ।

ਖਾਲਸੇ ਦੀ ਸਿਰਜਣਾ ਬਨਾਮ ਜਾਤ-ਪਾਤ ਦਾ ਫੈਲਾਅ

ਪਿਛਲੇ ਦਿਨੀਂ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਵਲੋਂ ਖਾਲਸੇ ਦਾ ਸਾਜਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਕਈ ਜਗ੍ਹਾ ਆਉਣ ਵਾਲੇ ਦਿਨਾਂ ’ਚ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਗਏ, ਧਾਰਮਿਕ ਦੀਵਾਨ ਸਜੇ, ਅੰਮ੍ਰਿਤ ਸੰਚਾਰ ਹੋਏ, ਜੋ ਕਿ ਬਹੁਤ ਵਧੀਆ ਗੱਲ ਹੈ।

ਗੁਰੂ ਗ੍ਰੰਥ ਸਾਹਿਬ ਦੀ ਸੱਤਾ ਅਤੇ ਸਿੱਖ ਪੰਥ (ਲੇਖਕ: ਡਾ. ਜਸਵੀਰ ਸਿੰਘ)

ਸਿੱਖ ਪੰਥ ਦੇ ‘ਸੱਚ’ ਨੂੰ ਉਪਜਾਉਣ, ਇਸ ਨੂੰ ਵੰਡਣ, ਇਸ ਦੀ ਰਾਖੀ ਕਰਨ ਅਤੇ ਇਸ ਨੂੰ ਮੌਜੂਦਾ ਰਾਜਨੀਤਕ ਸੰਦਰਭ ਵਿਚ ਇਕ ‘ਕੌਮ’ ਵਜੋਂ ਪਛਾਣ ਦੇਣ ਵਾਲੀਆਂ ਹਰੇਕ ਤਰ੍ਹਾਂ ਦੀਆਂ ਸੰਸਥਾਵਾਂ ਅਤੇ ਸੰਗਠਨ ਇਕ ਗੁੱਝੇ ਹਮਲੇ ਦੀ ਮਾਰ ਹੇਠ ਹਨ। ਇਹ ਵਰਤਾਰਾ ਨਵਾਂ ਨਹੀਂ ਹੈ। ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਇਸ ਤਰ੍ਹਾਂ ਦੇ ਹਮਲੇ ਬਦਲਵੇਂ ਰੂਪ ਵਿਚ ਹੁੰਦੇ ਆ ਰਹੇ ਹਨ।

ਕੀ ਦਲਿੱਤਾਂ ਉਤੇ ਜ਼ੁਲਮ ਦੀ ਕੋਈ ਨਵੀਂ ਗਾਥਾ ਲਿਖੀ ਜਾ ਰਹੀ ਹੈ?

ਸਾਡੇ ਕੁੱਝ ਲੋਕਾਂ ਨੇ ਇਸ ਬਿਮਾਰੀ ਦਾ ਆਪਣੇ ਲਈ ਨਵਾਂ 'ਨਾਮਕਰਣ' ਕਰ ਲਿਆ ਹੈ, ਤੇ ਇਸ ਨੂੰ ਇੱਕ ਰੂਪ ਵਿੱਚ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਗਾਂਧੀ ਦੇ ਲਫਜ਼ 'ਹਰੀਜਨ' ਦੀ ਥਾਂ ਤੇ ਲਫਜ਼ 'ਮਜ਼੍ਹਬੀ' ਘੜ੍ਹ ਲਿਆ ਗਿਆ, ਅਤੇ 'ਚਾਰ ਵਰਣਾਂ' ਨੂੰ 'ਚਾਰ ਪੌੜ੍ਹਿਆਂ' ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਸੱਭ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਤੇ ਦਸਮ ਪਾਤਸ਼ਾਹ ਦੇ ਖਾਲਸਾ ਪੰਥ ਦਾ ਰਸਤਾ ਨਹੀਂ ਹੈ, ਰਾਹੋਂ ਕੁਰਾਹੇ ਪਏ ਲੋਕ ਇਸ ਦੀ ਭਾਵੇਂ ਜੋ ਮਰਜ਼ੀ 'ਜਸਟੀਫਿਕੇਸ਼ਨ' ਬਣਾ ਲੈਣ।

Yuba City Nagar Kirtan

ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵੇਂ ਨਗਰ ਕੀਰਤਨ ਵਿਚ ਯੂਬਾ ਸਿਟੀ ਦੀਆਂ ਸੰਗਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ

ਯੂਬਾ ਸਿਟੀ, ਕੈਲੇਫੋਰਨੀਆ (ਨਵੰਬਰ 08, 2013): ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ 34ਵਾਂ ਨਗਰ ਕੀਰਤਨ ਯੂਬਾ ਸਿਟੀ, ਕੈਲੇਫੋਰਨੀਆ ਵਿਖੇ 3 ਨਵੰਬਰ, 2013 ਦਿਨ ਐਤਵਾਰ ਨੂੰ ਕੀਤਾ ਗਿਆ, ਜਿਸ ਵਿਚ ਸੰਗਤਾਂ ਵੱਲੋਂ ਪੂਰਨ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ। ਸਮੂਹ ਸੰਗਤਾਂ ਵਲੋਂ ਰਖਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ 3 ਨਵੰਬਰ ਨੂੰ ਪਏ, ਉਪਰੰਤ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਦਮਦਮੀ ਟਕਸਾਲ ਦੇ ਭਾਈ ਕੁਲਬੀਰ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਾਰਾ ਸਿੰਘ ਜੀ ਨਾਨਕ ਮੱਤੇ ਵਾਲੇ, ਸਮੂਹ ਰਾਗੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀ ਗੁਰਮੁ¤ਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਢਾਡੀਆਂ ਨੇ ਸਮਾਗਮ ਵਿਚ ਭਰਵੀਂ ਹਾਜ਼ਰੀ ਦਿਤੀ।

ਗੁਰੂ ਨਾਨਕ ਦੀ ਆਧੁਨਿਕਤਾ ਨੂੰ ਦੇਣ (ਲੇਖਕ – ਸ੍ਰ. ਗੁਰਤੇਜ ਸਿੰਘ)

ਗੁਰੂ ਨਾਨਕ (੧੪੬੯-੧੫੩੯) ਦਾ ਜੀਵਨ-ਕਾਲ ਕਈ ਪੱਖਾਂ ਤੋਂ ਮੱਧਕਾਲ ਅਤੇ ਆਧੁਨਿਕ ਕਾਲ ਨੂੰ ਨਿਖੇੜਨ ਵਾਲੀ ਇੱਕ ਚਾਨਣ-ਵੰਡਦੀ ਲੀਕ ਦਾ ਪ੍ਰਤੀਕ ਜਾਣਿਆ ਜਾ ਸਕਦਾ ਹੈ।ਅਜੋਕੇ ਸਮਿਆਂ ਦੇ ਮਨੁੱਖੀ ਸਰੋਕਾਰ, ਜਿਨ੍ਹਾਂ ਦੀ ਪਿੱਠ ਉੱਤੇ ਮੌਜੂਦਾ ਸਮਾਜਕ, ਆਰਥਕ ਅਤੇ ਸਿਆਸੀ ਢਾਂਚੇ ਉਸਰੇ ਹੋਏ ਹਨ, ਦੀਆਂ ਜੜ੍ਹਾਂ ਲੱਭਣ ਲਈ ਸਾਨੂੰ ਗੁਰੂ ਨਾਨਕ ਦੇ ਜੀਵਨ-ਕਾਲ ਤੱਕ ਪਹੁੰਚ ਕਰਨ ਦੀ ਲੋੜ ਪੈਂਦੀ ਹੈ।ਮਨੁੱਖ ਦਾ ਬੌਧਿਕ ਵਿਕਾਸ ਆਦਿ ਕਾਲ ਤੋਂ ਨਿਰੰਤਰ ਜਾਰੀ ਹੈ ਪਰ ਗੁਰੂ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਦੀ ਆਧੁਨਿਕ ਸਮਿਆਂ ਲਈ ਉਸਾਰੂ ਪ੍ਰਸੰਗਕਤਾ ਸਥਾਪਤ ਕਰਨਾ ਬਹੁਤਾ ਲਾਹੇਵੰਦ ਸਾਬਤ ਹੁੰਦਾ ਨਹੀਂ ਜਾਪਦਾ।

ਖ਼ਾਲਸੇ ਦੀ ਸਿਰਜਣਾ: ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ (ਵਿਸਾਖੀ ਉੱਤੇ ਵਿਸ਼ੇਸ਼)

ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ। 1699 ਦੀ ਸ਼ਗਨਾਂ ਭਰੀ ਵਿਸਾਖੀ ਨੂੰ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਇਸ ਨਿਰਾਲੇ ਪੰਥ ਨੂੰ ਸਾਡੀ ਧਰਤੀ ’ਤੇ ਪ੍ਰਗਟ ਕੀਤਾ ਸੀ ਅਤੇ ਇੰਜ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ...

ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ

ਕੁਲ ਦੁਨੀਆਂ ਭਰ ਵਿੱਚ ਬੈਠੀ 26 ਮਿਲੀਅਨ ਸਿੱਖ ਕੌਮ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਹਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿੱਚ, ਬੜੇ ਭਾਵੁਕ ਅਤੇ ਸ਼ਰਧਾਲੂ ਭਾਵ ਨਾਲ ਦੀਵਾਨਾਂ, ਸਮਾਗਮਾਂ, ਕਾਨਫਰੰਸਾਂ, ਸੈਮੀਨਾਰਾਂ ਆਦਿ ਦਾ ਆਯੋਜਨ ਕਰ ਰਹੀ ਹੈ। ਨਾਨਕਸ਼ਾਹੀ ਕੈ¦ਡਰ ਅਨੁਸਾਰ 21 ਦਸੰਬਰ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਅਤੇ 26 ਦਸੰਬਰ ਦਾ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਵਜੋਂ ਮਿੱਥਿਆ ਗਿਆ ਹੈ।

ਅਨੰਦ-ਮੈਰਿਜ ਐਕਟ ਤੁਰੰਤ ਲਾਗੂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼; 23 ਦੇ ਰੋਸ ਮੁਜ਼ਾਹਰੇ ’ਚ ਸ਼ਾਮਿਲ ਹੋਣ ਦੀ ਸਿੱਖਾਂ ਨੂੰ ਅਪੀਲ

ਅੰਮ੍ਰਿਤਸਰ (15 ਦਸੰਬਰ, 2010): ਪੰਜਾਬੀ ਦੇ ਰੋਜਾਨਾ ਅਖਬਾਰ "ਪਹਿਰੇਦਾਰ" ਵਿੱਚ ਛਪੀ ਇੱਕ ਅਜਿਹਮ ਖਬਰ ਅਨੁਸਾਰ ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੱਤਾ ਪਾਸ ਕਰਕੇ ਦਿੱਲੀ ਸਥਿਤ ਅਮਰੀਕਾ ਐਬੈਸੀ ਦੇ ਬਾਹਰ ਸ੍ਰੋਮਣੀ ਕਮੇਟੀ ਵੱਲੋ ਪਗੜੀ ਮਸਲੇ ਨੂੰ ਲੈ ਕੇ ਦਿੱਤੇ ਜਾਣ ਵਾਲੇ ਧਰਨੇ ਦੀ ਪ੍ਰੌੜਤਾ ਕਰਨ ਦੇ ਨਾਲ ਨਾਲ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਨੰਦ ਮੈਰਿਜ ਐਕਟ ਨੂੰ ਤੁਰੰਤ ਲਾਗੂ ਕਰਾਉਣ।

Next Page »