ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੇਜਰੀਵਾਲ ਫੋਨ ਕਾਲਾਂ ਰਾਹੀਂ ਪੰਜਾਬੀਆਂ ਨੂੰ ਡਰਾ ਧਮਕਾ ਰਿਹਾ ਹੈ: ਸ਼੍ਰੋਮਣੀ ਅਕਾਲੀ ਦਲ

July 21, 2016 | By

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ (ਵੀਰਵਾਰ) ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਆਪ ਆਗੂ ਵਲੋਂ ਡਰਾ ਧਮਕਾ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਹਿਮਾਇਤ ਲੈਣ ਹਿਤ ਉਨ੍ਹਾਂ ਉਤੇ ਦਬਾਅ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਥੇ ਜਾਰੀ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਵਲੋਂ ਫਰਜ਼ੀ ਫੋਨ ਕਾਲਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਖਿਲਾਫ ਝੂਠੀ ਅਤੇ ਬੇਬੁਨਿਆਦ ਇਲਜ਼ਾਮ-ਬਾਜ਼ੀ ਕਰਕੇ ਨਾ ਸਿਰਫ ਭੜਕਾਇਆ ਜਾ ਰਿਹਾ ਹੈ ਸਗੋਂ ਅਸਿ¤ਧੇ ਰੂਪ ਵਿਚ ਆਪ ਦੀ ਹਿਮਾਇਤ ਕਰਨ ਦੀਆਂ ਧਮਕੀਆਂ ਵੀ ਦਿ¤ਤੀਆਂ ਜਾ ਰਹੀਆਂ ਹਨ ਜੋਕਿ ਲੋਕਤੰਤਰਿਕ ਨਿਯਮਾਂ ਦੇ ਬਿਲਕੁਲ ਖਿਲਾਫ ਹੈ ਅਤੇ ਜਿਸਦੀ ਕਰੜੀ ਨਿੰਦਾ ਕੀਤੀ ਜਾਣੀ ਬਣਦੀ ਹੈ। ਡਾ. ਚੀਮਾ ਨੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੂੰ ਕੇਜਰੀਵਾਲ ਦੀ ਇਸ ਨਾਪਾਕ ਹਰਕਤ ਉਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

ਕੇਜਰੀਵਾਲ ਨੂੰ ਪੰਜਾਬੀ ਲੋਕਾਂ ਖਿਲਾਫ ਧਮਕੀ ਭਰੀ ਭਾਸ਼ਾ ਇਸਤੇਮਾਲ ਨਾ ਕਰਨ ਦੀ ਹਿਦਾਇਤ ਦਿੰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਇਹ ਸਾਬਕਾ ਆਮਦਨ ਕਰ ਅਫਸਰ ਜੋਕਿ ਖੁਦ ਨੂੰ ਸੰਵਿਧਾਨ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਰਾਖੇ ਵਜੋਂ ਪੇਸ਼ ਕਰਨ ਲਈ ਜ਼ਰਾ ਜਿੰਨਾ ਸਮਾਂ ਨਹੀਂ ਲਾਉਂਦਾ, ਉਸ ਨੂੰ ਆਉਂਦੀਆਂ ਚੋਣਾਂ ਵਿਚ ਆਪਣੀ ਹਾਰ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਲਈ ਉਹ ਹਾਰੀ ਹੋਈ ਮਾਨਸਿਕਤਾ ਦਾ ਮੁਜਾਹਿਰਾ ਕਰਦੇ ਹੋਏ ਅਜਿਹੇ ਘਿਨਾਉਣੇ ਤਰੀਕੇ ਵਰਤ ਰਿਹਾ ਹੈ।

ਫੋਟੋ ਪ੍ਰਤੀਕ ਵਜੋਂ

ਫੋਟੋ ਪ੍ਰਤੀਕ ਵਜੋਂ

ਦਿਲੀ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਪੰਜਾਬ ਵਿਚ ਆਪਣੇ ਨਿਜੀ ਪ੍ਰਚਾਰ ਉਤੇ ਉਡਾਉਣ ਲਈ ਕੇਜਰੀਵਾਲ ਉਤੇ ਹਮਲੇ ਕਰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਇਹ ਵਿਅਕਤੀ ਹੁਣ ਪੰਜਾਬ ’ਚ ਸਤਾ ਹਾਸਲ ਕਰਨ ਦੇ ਇਸ ਕਦਰ ਲਾਲਚ ਵਸ ਪੈ ਗਿਆ ਹੈ ਕਿ ਉਹ ਇਸ ਲਈ ਉਨ੍ਹਾਂ ਵਸੀਲਿਆਂ ਦਾ ਅੰਨ੍ਹੇਵਾਹ ਇਸਤੇਮਾਲ ਕਰ ਰਿਹਾ ਹੈ ਜਿਨ੍ਹਾਂ ਰਾਹੀਂ ਉਸਨੂੰ ਦਿਲੀ ਦਾ ਵਿਕਾਸ ਕਰਨਾ ਚਾਹੀਦਾ ਸੀ। ਅਕਾਲੀ ਆਗੂ ਨੇ ਅਗਾਂਹ ਕਿਹਾ ਕਿ ਕੇਜਰੀਵਾਲ ਦੂਜੇ ਸੂਬਿਆਂ ਵਿਚ ਆਪਣੀ ਪਾਰਟੀ ਦੀ ਪੈਂਠ ਬਣਾਉਣ ਲਈ ਪੰਜਾਬ ਦੇ ਵਸੀਲਿਆਂ ਦਾ ਵੀ ਉਜਾੜਾ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਲੋਕਾਂ ਦੀ ਮਿਹਨਤ ਦੀ ਕਮਾਈ ਲੁਟਾਉਣ ਦਾ ਮਾੜਾ ਚਕਰ ਚਲਦਾ ਰਹੇਗਾ।

ਕੇਜਰੀਵਾਲ ਵਲੋਂ ਜਨਤਕ ਜੀਵਨ ਵਿਚ ਅਸੂਲਾਂ ਉਤੇ ਪਹਿਰਾ ਦੇਣ ਉਤੇ ਵਿਅੰਗ ਕਸਦੇ ਹੋਏ ਡਾ. ਚੀਮਾ ਨੇ ਕੇਜਰੀਵਾਲ ਨੂੰ ਸਵਾਲ ਕੀਤੇ ਕਿ ਉਸ ਵਕਤ ਉਸਦੇ ਅਸੂਲ ਕਿਥੇ ਗਏ ਸਨ ਜਦੋਂ ਉਸਨੇ ਆਪਣੇ ਟਰਾਂਸਪੋਰਟ ਮੰਤਰੀ ਗੋਪਾਲ ਰਾਏ ਅਤੇ ਪ੍ਰਮੁਖ ਸਕਤਰ ਨੂੰ ਭ੍ਰਿਸ਼ਟਾਚਾਰ ਦੀ ਇਜਾਜ਼ਤ ਦਿਤੀ, ਜਦੋਂ ਉਸੇ ਦੇ ਇਕ ਸਾਬਕਾ ਮੰਤਰੀ ਸੋਮਨਾਥ ਭਾਰਤੀ ਉਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗੇ ਅਤੇ ਇਕ ਹੋਰ ਸਾਬਕਾ ਮੰਤਰੀ ਜਿਤੇਂਦਰ ਤੋਮਰ ਕਾਨੂੰਨ ਦੀ ਫਰਜ਼ੀ ਡਿਗਰੀ ਦੇ ਮਾਮਲੇ ’ਚ ਫਸਿਆ। ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਨੇ ਉਦੋਂ ਉਂਗਲੀ ਨਹੀਂ ਚੁਕੀ ਜਦੋਂ ਆਪ ਆਗੂ ਕੁਮਾਰ ਵਿਸ਼ਵਾਸ ਆਪ ਦੀ ਹੀ ਇਕ ਮਹਿਲਾ ਵਰਕਰ ਦੇ ਸ਼ੋਸ਼ਣ ਦੇ ਮਾਮਲੇ ਵਿਚ ਕਾਨੂੰਨ ਦੇ ਸ਼ਿਕੰਜੇ ਵਿਚ ਫਸ ਗਏ, ਜਦੋਂ ਦਿਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਿਆਊ ਨੂੰ ਤੋੜਿਆ ਗਿਆ ਅਤੇ ਜਦੋਂ ਕੇਜਰੀਵਾਲ ਨੇ ਐਸਵਾਈਐਲ ਦੇ ਅਹਿਮ ਮੁਦੇ ਉਤੇ ਪੰਜਾਬ ਨੂੰ ਪਿਠ ਵਿਖਾ ਦਿਤੀ।

ਕੇਜਰੀਵਾਲ ਨੂੰ ਆਪਣੇ ਸੌੜੇ ਸਿਆਸੀ ਹਿਤਾਂ ਲਈ ਪੰਜਾਬ ’ਚ ਗੜਬੜੀ ਫੈਲਾਉਣ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੰਦੇ ਹੋਏ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਵਿਚ ਕਿਸੇ ਵੀ ਕੀਮਤ ਉਤੇ ਅਮਨ ਅਤੇ ਫਿਰਕੂ ਸਦਭਾਵਨਾ ਬਰਕਰਾਰ ਰਖਣ ਲਈ ਵਚਨਬਧ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,