Tag Archive "dr-daljit-singh-cheema"

ਖ਼ਬਰਸਾਰ : ਅਮਰੀਕਾ ਦੇ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦੇ ਆਦੇਸ਼, ਯੋਗੀ ਸਰਕਾਰ ਪ੍ਰਸ਼ਾਸਨ ਦਾ (ਪੀ.ਐੱਫ.ਆਈ) ਦੇ ਖਾਤਿਆਂ ‘ਚ 100 ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਇਰਾਕ ਛੱਡਣ ਦੇ ਆਦੇਸ਼ ਜਾਰੀ ਕੀਤੇ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਦੁਨੀਆਂ ਖਾੜੀ ‘ਚ ਹੁਣ ਹੋਰ ਜੰਗ ਬਰਦਾਸ਼ਤ ਨਹੀਂ ਕਰ ਸਕਦੀ, ਯੋਗੀ ਸਰਕਾਰ ਪ੍ਰਸ਼ਾਸਨ ਨੇ ਕਿਹਾ ਕਿ ਸਾਰੇ ਭਾਰਤ ਵਿੱਚ ਇਸ ਗਰੁੱਪ ਦੇ ਤਿੰਨ ਦਰਜਨ ਤੋਂ ਵੱਧ ਖ਼ਾਤਿਆਂ ‘ਚ ਸੌ ਕਰੋੜ ਤੋਂ ਵੱਧ ਪੈਸੇ ਜਮ੍ਹਾਂ ਹੋਣ ਦਾ ਅਨੁਮਾਨ ਹੈ

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਾਂਚ ਦਲ ਨੇ ਸਾਬਕਾ ਅਕਾਲੀ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਕੀਤਾ ਤਲਬ

ਵਿਸ਼ੇਸ਼ ਜਾਂਚ ਦਲ(ਐਸ ਆਈ ਟੀ) ਵਲੋਂ ਦਲਜੀਤ ਸਿੰਘ ਚੀਮਾ ਨੂੰ ਫਰੀਦਕੋਟ ਵਿਖੇ ਕੈਂਪ ਦਫਤਰ ਵਿਚ 29 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ।

ਜੇ ਨਜ਼ਾਇਜ਼ ਮਾਇਨਿੰਗ ਵਿਚ ਮੈਂ ਦੋਸ਼ੀ ਪਾਇਆ ਗਿਆ ਤਾਂ ਖੁਦ ਨੂੰ ਗੋਲੀ ਮਾਰ ਲਵਾਂਗਾ: ਸੰਦੋਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਉਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਉਂਦਿਆਂ ਮੁੱਖ ਮੰਤਰੀ ...

ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਹਾਰੇ; ਤੀਜਾ ਸਥਾਨ ਮਿਲਿਆ

ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੰਡੋਆ ਨੇ ਰੂਪਨਗਰ (ਰੋਪੜ) ਤੋਂ ਚੋਣ ਜਿੱਤ ਲਈ ਹੈ। ਉਨ੍ਹਾਂ ਆਪਣੇ ਕਰੀਬੀ ਉਮੀਦਵਾਰ ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 23 ਹਜ਼ਾਰ ਵੋਟਾਂ ਤੋਂ ਹਰਾਇਆ। 'ਆਪ' ਦੇ ਅਮਰਜੀਤ ਸਿੰਘ ਸੰਡੋਆ ਨੂੰ 58994 ਵੋਟਾਂ ਮਿਲੀਆਂ, ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 35287, ਬਾਦਲ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੂੰ 31903 ਵੋਟਾਂ ਮਿਲੀਆਂ।

ਕੇਜਰੀਵਾਲ ਫੋਨ ਕਾਲਾਂ ਰਾਹੀਂ ਪੰਜਾਬੀਆਂ ਨੂੰ ਡਰਾ ਧਮਕਾ ਰਿਹਾ ਹੈ: ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਅੱਜ (ਵੀਰਵਾਰ) ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਆਪ ਆਗੂ ਵਲੋਂ ਡਰਾ ਧਮਕਾ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਹਿਮਾਇਤ ਲੈਣ ਹਿਤ ਉਨ੍ਹਾਂ ਉਤੇ ਦਬਾਅ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚੀਮਾ ਅਧਿਆਪਕਾਂ ਨੂੰ ਦੋਸ਼ ਦੇਣ ਨਾਲੋਂ ਖਾਲੀ ਪੋਸਟਾਂ ਭਰਨ ਵੱਲ ਧਿਆਨ ਦੇਵੇ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਬਿਆਨ ਜਾਰੀ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਮਾੜੇ ਨਤੀਜਿਆਂ ਲਈ ਦੋਸ਼ ਦੇਣ ਨਾਲੋਂ ਸੂਬੇ ਦੇ ਸਕੂਲਾਂ ਦਾ ਢਾਂਚਾ ਠੀਕ ਕਰਕੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਵੱਲ ਧਿਆਨ ਦੇਣ ਲਈ ਕਿਹਾ।

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਿੱਖਿਆ ਵਿਭਾਗ ਵਲੋਂ ਵੱਡੇ ਪੱਧਰ ‘ਤੇ ਮਨਾਈ ਜਾਵੇਗੀ: ਡਾ. ਚੀਮਾ

ਪੰਜਾਬ ਸਰਕਾਰ ਵੱਲੋਂ ਇਸ ਸਾਲ ਪਹਿਲੀ ਨਵੰਬਰ ਨੂੰ ਪੰਜਾਬੀ ਸੂਬੇ ਦੀ ਮਨਾਈ ਜਾ ਰਹੀਂ 50ਵੀਂ ਵਰ੍ਹੇਗੰਢ ਨੂੰ ਯਾਦਗਾਰੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਸੂਬੇ ਦੇ ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਉਣ ਲਈ ਸਿੱਖਿਆ ਵਿਭਾਗ ਨੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਪਹਿਲੀ ਨਵੰਬਰ ਤੋਂ ਪਹਿਲਾਂ ਕਰੀਬ ਮਹੀਨਾ ਭਰ ਪੰਜਾਬੀ ਸੂਬੇ ਨੂੰ ਸਮਰਪਿਤ ਵਿਦਿਅਕ ਤੇ ਸਹਿ ਵਿਦਿਅਕ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਦੀ ਵਿਉਂਤਬੰਦੀ ਉਲੀਕਣ ਲਈ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ 11 ਜੁਲਾਈ ਨੂੰ ਮੀਟਿੰਗ ਸੱਦੀ ਹੈ। ਇਹ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਆਡੀਟੋਰੀਅਮ ਸਥਿਤ ਕਮੇਟੀ ਰੂਮ ਵਿਖੇ ਹੋਵੇਗੀ ਜਿਸ ਵਿੱਚ ਵਿਭਾਗ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਤਾਇਨਾਤ ਅਜਿਹੇ ਪ੍ਰੋਗਰਾਮਾਂ ਨੂੰ ਕਰਵਾਉਣ ਵਿੱਚ ਮਾਹਿਰ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਵੀ ਬੁਲਾਇਆ ਗਿਆ ਹੈ।

ਮਨਪ੍ਰੀਤ ਸਿੰਘ ਬਾਦਲ ਨੂੰ ਜਾਣਭੁੱਝ ਕੇ ਭੁੱਲਣ ਦੀ ਹੋਈ ਬੀਮਾਰੀ: ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਕਿ ਮਨਪ੍ਰੀਤ ਬਾਦਲ ਵਰਗਾ ਵਿਅਕਤੀ, ਜਿਸ ਨੇ ਕਿ ਪਹਿਲਾਂ ਕ੍ਰਾਂਤੀਕਾਰੀਆਂ ਦੇ ਆਦਰਸ਼ਾਂ ਉਪਰ ਚੱਲਣ ਦੀਆਂ ਝੂਠੀਆਂ ਸੌਹਾਂ ਖਾ ਕੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ, ਹੁਣ ਕਾਂਗਰਸ ਵਿੱਚ ਪੈਰ ਜਮਾਉਣ ਲਈ ਚਮਚਾਗਿਰੀ ਉਤੇ ਉਤਰ ਆਇਆ ਹੈ।

61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ

ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਵੱਲੋਂ ਦਿਖਾਏ ਨਿਰੰਤਰ ਵਧੀਆ ਪ੍ਰਦਰਸ਼ਨ ਸਦਕਾ ਸੂਬੇ ਨੇ ਓਵਰ ਆਲ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਪੁਜੀਸ਼ਨ ਸੁਧਾਰੀ ਹੈ। ਸੈਸ਼ਨ 2015-16 ਦੌਰਾਨ ਹੋਈਆਂ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਖੇਡਾਂ ਦੀਆਂ ਹੋਈਆਂ 61ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਸਕੂਲੀ ਖਿਡਾਰੀਆਂ ਨੇ 109 ਸੋਨੇ, 139 ਚਾਂਦੀ ਅਤੇ 140 ਕਾਂਸੀ ਤਮਗਿਆਂ ਨਾਲ ਕੁੱਲ 388 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਦਿੱਲੀ ਤੇ ਮਹਾਂਰਾਸ਼ਟਰ ਤੋਂ ਬਾਅਦ ਓਵਰ ਆਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਨੇ ਤਮਗਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਸਾਲ ਪੰਜਾਬ ਨੇ ਹਰਿਆਣਾ ਨੂੰ ਪਛਾੜ ਕੇ ਤੀਜਾ ਸਥਾਨ ਹਾਸਲ ਕਰ ਲਿਆ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਮੇਵਾ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਅੰਮ੍ਰਿਤਸਰ ਜੇਲ ਵਿੱਚ ਨਜ਼ਰਬੰਦ ਸਿੱਖ ਕੈਦੀ ਭਾਈ ਬਾਜ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਹੋਏ

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਉਸ ਸਮੇਂ ਇੱਕ ਹੋਰ ਪ੍ਰਾਪਤੀ ਹੋਈ ਜਦੋਂ ਪੰਜਾਬ ਦੀ ਅੰਮ੍ਰਿਤਸਰ ਸਾਹਿਬ ਕੇਂਦਰੀ ਜੇਲ ਵਿੱਚ ਨਜਰਬੰਦ ਭਾਈ ਬਾਜ ਸਿੰਘ ਦੀ ਰਿਹਾਈ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।

Next Page »