Tag Archive "ram-rahim-rape-case"

ਡੇਰਾ ਸਿਰਸਾ ‘ਚ ਤਲਾਸ਼ੀ ਮੁਹਿੰਮ ਹੋਈ ਪੂਰੀ, ਅਦਾਲਤ ਨੂੰ ‘ਬੰਦ ਲਿਫਾਫਿਆਂ’ ‘ਚ ਸੌਂਪੀ ਜਾਏਗੀ ਜਾਂਚ ਰਿਪੋਰਟ

ਡੇਰਾ ਸਿਰਸਾ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਉੱਤੇ ਚੱਲ ਰਹੀ ਤਲਾਸ਼ੀ ਮੁਹਿੰਮ ਐਤਵਾਰ (10 ਸਤੰਬਰ) ਨੂੰ ਪੂਰੀ ਹੋ ਗਈ। ਤਲਾਸ਼ੀ ਦੀ ਸਾਰੀ ਰਿਪੋਰਟ 'ਬੰਦ ਲਿਫਾਫਿਆਂ' 'ਚ ਅਦਾਲਤ ਨੂੰ ਸੌਂਪ ਦਿੱਤੀ ਜਾਣੀ ਹੈ। 24 ਅਗਸਤ ਤੋਂ ਬੰਦ ਰੇਲ ਗੱਡੀਆਂ ਤੇ ਇੰਟਰਨੈੱਟ ਸੇਵਾ ਭਲਕੇ 11 ਸਤੰਬਰ ਤੋਂ ਬਹਾਲ ਹੋ ਜਾਣਗੀਆਂ। ਡੇਰੇ ਨੇੜਲੇ ਪਿੰਡਾਂ ਵਿੱਚ ਲੱਗੇ ਕਰਫਿਊ ’ਚ ਤਿੰਨ ਘੰਟਿਆਂ ਦੀ ਢਿੱਲ ਦਿੱਤੀ ਗਈ ਹੈ।

ਡੇਰਾ ਸਿਰਸਾ ਨੇ ਪਿੰਡ ਬੇਗੂ ਅਤੇ ਨੇਜੀਆ ਦੀ ਖੇਤੀਯੋਗ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ

ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਵੱਲੋਂ ਕੀਤੇ ਨਵੇਂ ਕਾਰਨਾਮੇ ਸਾਮਣੇ ਆ ਰਹੇ ਹਨ। ਡੇਰੇ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਜਬਰੀ ਵੇਚਣ ਲਈ ਮਜਬੂਰ ਕੀਤਾ। ਸਿਰਸਾ ਡੇਰੇ ਦੇ ਦੋ ਪਾਸਿਆਂ ’ਤੇ ਪੈਂਦੇ ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਾਜ਼ਾਰੀ ਮੁੱਲ ਤੋਂ ਕਿਤੇ ਘੱਟ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖ਼ਰੀਦੀ ਗਈ ਸੀ। ਇਕ ਮੋਟੇ ਅੰਦਾਜ਼ੇ ਮੁਤਾਬਕ ਡੇਰੇ ਕੋਲ ਸਿਰਸਾ ’ਚ ਕਰੀਬ 975 ਏਕੜ ਜ਼ਮੀਨ ਹੈ ਜੋ ਮਾਲੀਆ ਰਿਕਾਰਡ ਮੁਤਾਬਕ ਬੇਗੂ ਅਤੇ ਨੇਜੀਆ ਪਿੰਡਾਂ ਦੇ ਨਾਂ ਬੋਲਦੀ ਹੈ। ਇਸ ਜ਼ਮੀਨ ਦਾ ਅੰਦਾਜ਼ਨ ਮੁੱਲ 1500 ਕਰੋੜ ਰੁਪਏ ਬਣਦਾ ਹੈ।

ਮੈਂ ਤਾਂ ਡੇਰੇ ਸਿਰਸਾ ਵਿੱਚ ਜਾਂਦਾ ਰਹਾਂਗਾ: ਹਰਿਆਣਾ ਕੈਬਨਿਟ ਮੰਤਰੀ ਅਨਿਲ ਵਿੱਜ

ਬਲਾਤਕਾਰ ਕੇਸ 'ਚ ਸਿਰਸਾ ਮੁੱਖੀ ਨੂੰ ਸੀ. ਬੀ. ਆਈ. ਅਦਾਲਤ ਵੱਲੋ 20 ਸਾਲਾ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ।ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਭਾਜਪਾ ਆਗੂ ਅਨਿਲ ਵਿੱਜ ਤੋਂ ਪੁੱਛੇ ਸਵਾਲ ਕਿ ਸਿਰਸਾ ਮੁਖੀ ਰਾਮ ਰਹੀਮ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਦੀ ਗਰਾਂਟ ਦੇਣ ਦੇ ਜਵਾਬ ’ਤੇ ਹਰਿਆਣਾ ਦੇ ਕੈਬਨਿਟ ਮੰਤਰੀ ਵਿੱਜ ਭੜਕ ਪਏ ਅਤੇ ਕਿਹਾ ਕਿ ‘‘ਮੈਂ ਡੇਰਾ ਮੁਖੀ ਰਾਮ ਰਹੀਮ ਨੂੰ ਨਹੀਂ ਡੇਰੇ ਨੂੰ ਗਰਾਂਟ ਦਿੱਤੀ ਹੈ।

ਕੋਰਟ ਕਮਿਸ਼ਨਰ ਦੀ ਨਿਗਰਾਨੀ ‘ਚ 5 ਹਜ਼ਾਰ ਸਰਕਾਰੀ ਮੁਲਾਜ਼ਮਾਂ ਵਲੋਂ ਡੇਰਾ ਸਿਰਸਾ ਦੀ ‘ਤਲਾਸ਼ੀ’ ਜਾਰੀ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੋਰਟ ਕਮਿਸ਼ਨਰ ਏ.ਕੇ.ਐਸ. ਪਵਾਰ ਡੇਰਾ ਸਿਰਣਾ 'ਚ ਪਹੁੰਚ ਚੁੱਕੇ ਹਨ। ਡੇਰੇ 'ਚ ਤਲਾਸ਼ੀ ਸ਼ੁਰੂ ਹੋ ਚੁਕੀ ਹੈ। ਇਸ ਸਬੰਧੀ ਡਿਪਟੀ ਡਾਇਰੈਕਟਰ ਸਤੀਸ਼ ਮਹਿਰਾ ਨੇ ਜਾਣਕਾਰੀ ਦਿੱਤੀ ਹੈ।

ਮਾਨਸਾ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਬਲਾਤਕਾਰ ਕੇਸ ‘ਚ ਡੇਰਾ ਸਿਰਸਾ ਨੇ ਕਰਾਇਆ ਪੰਜ ਕਰੋੜ ਰੁਪੱਈਆ ਖਰਚ

ਬਲਾਤਕਾਰ ਕੇਸ 'ਚ ਸੌਦਾ ਸਾਧ ਨੂੰ ਸਜ਼ਾ ਹੋਣ ਤੋਂ ਬਾਅਦ ਮਾਨਸਾ ਜ਼ਿਲ੍ਹੇ ’ਚ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਕੀਤੀ ਗੁੰਡਾਗਰਦੀ ਕਾਰਨ ਮਾਨਸਾ ’ਚ ਕਰੀਬ ਪੰਜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਰਿਪੋਰਟ ਤਿਆਰ ਕਰਕੇ ਇਹ ਅੰਕੜੇ ਇਕੱਤਰ ਕੀਤੇ ਹਨ। ਇਸ ਦੀ ਪੂਰਤੀ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਆਪਣੇ ਖਰਚਿਆਂ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ।

ਡੇਰਾ ਸਿਰਸਾ ‘ਚ ਅੱਜ ਸ਼ੁਰੂ ਨਹੀਂ ਹੋ ਸਕੀ ਤਲਾਸ਼ੀ ਮੁਹਿੰਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਡੇਰਾ ਸਿਰਸਾ 'ਚ ਅੱਜ ਤਲਾਸ਼ੀ ਮੁਹਿੰਮ ਸ਼ੁਰੂ ਹੋਣੀ ਸੀ ਪਰ ਕੋਰਟ ਕਮਿਸ਼ਨਰ ਦੇ ਸਿਰਸਾ ਨਾ ਪੁੱਜਣ ਕਰਕੇ ਇਹ ਤਲਾਸ਼ੀ ਅੱਜ ਸ਼ੁਰੂ ਨਹੀਂ ਹੋ ਸਕੀ।

ਸੌਦਾ ਸਾਧ ਨੂੰ ਦਿੱਤੀ ‘ਮਾਫੀ’ ‘ਤੇ ਸ਼੍ਰੋ.ਕਮੇਟੀ ਵਲੋਂ ਪਾਸ ‘ਸ਼ਲਾਘਾ ਮਤਾ’ ਵਾਪਸ ਹੋਵੇ:ਅੰਮ੍ਰਿਤ ਸੰਚਾਰ ਜਥਾ

ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 24 ਸਤੰਬਰ 2015 ਨੂੰ ਦਿੱਤੀ ਬਿਨਮੰਗੀ ਮੁਆਫੀ ਦੀ ਸ਼ਲਾਘਾ ਲਈ ਸ਼੍ਰੋਮਣੀ ਕਮੇਟੀ ਵਲੋਂ ਬਕਾਇਦਾ ਇਕ ਮਤਾ ਪਾਸ ਕਰਾਉਣਾ ਹੁਣ ਤਰਕ ਸੰਗਤ ਨਹੀਂ ਹੈ। ਇਸੇ ਡੇਰਾ ਮੁਖੀ ਨੂੰ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ ਸਾਧਣੀ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਕੇ ਜੇਲ੍ਹ 'ਚ ਬੰਦ ਕਰ ਦਿੱਤਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਉਹ ਮਤਾ ਅਜੇ ਵੀ ਉਥੇ ਹੀ ਕਾਇਮ ਹੈ।

ਹਾਈਕੋਰਟ ਦੇ ਹੁਕਮਾਂ ‘ਤੇ ਸਾਬਕਾ ਸੈਸ਼ਨ ਜੱਜ ਦੀ ਅਗਵਾਈ ‘ਚ ਅੱਜ ਹੋ ਸਕਦੀ ਹੈ ਡੇਰਾ ਸਿਰਸਾ ਦੀ ਤਲਾਸ਼ੀ

ਸੇਵਾਮੁਕਤ ਨਿਆਂਇਕ ਅਧਿਕਾਰੀ ਅਧੀਨ ਡੇਰਾ ਸਿਰਸਾ ਦੀ ਤਲਾਸ਼ੀ ਦੀ ਇਜਾਜ਼ਤ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਲ ਕੁਮਾਰ ਸਿੰਘ ਪਵਾਰ ਨੂੰ ਅਦਾਲਤੀ ਕਮਿਸ਼ਨਰ ਨਿਯੁਕਤ ਕੀਤਾ।

ਰਾਮ ਰਹੀਮ ਦੇ ਨੇੜਲੇ ਸਾਥੀ ਰਾਕੇਸ਼ ਕੁਮਾਰ ਨੇ ਪੰਜਾਬ ’ਚ ਅੱਗਾਂ ਲਾਉਣ ਲਈ ਬਣਾਈ ਸੀ ਅੱਠ ਮੈਂਬਰੀ ਕਮੇਟੀ

ਸੰਗਰੂਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਿੰਸਾ ਭੜਕਾਉਣ ਲਈ ਡੇਰਾ ਸਿਰਸਾ ਮੁਖੀ ਦੇ ਵਿਸ਼ਵਾਸਪਾਤਰ ਰਾਕੇਸ਼ ਕੁਮਾਰ ਵੱਲੋਂ ਅੱਠ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸਨੂੰ ਪੰਜਾਬ ਦੀ ‘ਏ ਟੀਮ’ ਦਾ ਨਾਮ ਦਿੱਤਾ ਗਿਆ। ਇਸ ਟੀਮ ਦਾ ਇੰਚਾਰਜ ਰਵੀ ਕੁਮਾਰ ਵਾਸੀ ਮੁਕਤਸਰ ਨੂੰ ਬਣਾਇਆ ਗਿਆ।

ਹਰਿਆਣਾ ਪੁਲਿਸ ਮੁਤਾਬਕ ਉਸਨੂੰ ਹਨੀਪ੍ਰੀਤ ਦੀ ਮੁੰਬਈ ‘ਚ ਗ੍ਰਿਫਤਾਰੀ ਬਾਰੀ ਕੋਈ ਜਾਣਕਾਰੀ ਨਹੀਂ

ਕੁਝ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਹਨੀਪ੍ਰੀਤ ਉਰਫ ਪ੍ਰਿਯੰਕਾ ਦੀ ਗ੍ਰਿਫਤਾਰੀ ਦੀਆਂ ਖ਼ਬਰਾਂ ਤੋਂ ਬਾਅਦ ਹਰਿਆਣਾ ਪੁਲਿਸ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਸਨੂੰ ਅਜਿਹੀ ਕੋਈ ਜਾਣਕਾਰੀ ਅਧਿਕਾਰਤ ਤੌਰ 'ਤੇ ਨਹੀਂ ਮਿਲੀ ਹੈ।

« Previous PageNext Page »